ਕਿਰਨ ਰਾਜਹੰਸ , ਸਰਗਮ ਤੂਰ

ਟੀਕਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ

ਕਰਤੀ ਧਰਤੀ ਟੀਮ
    
ਗ੍ਰੀਨ ਲਾਈਨ ਮੈਟਰੋ ਤੇ ਔਰਤ ਦਿਹਾੜੇ ਤੇ ਜਾਂਦਿਆਂ ਐਲਾਨ ਹੋਇਆ ਕਿ ਟਰੇਨ ਸਿਰਫ ਟੀਕਰੀ ਕਲਾਂ ਤੱਕ ਹੀ ਜਾਵੇਗੀ। ਅਸੀਂ ਮੋਢਿਆਂ ਉੱਤੇ ਭਾਰੀ ਝੋਲੇ ਚੁੱਕ ਰਖੇ ਸੀ। ਝੋਲਿਆਂ ਵਿਚ ਅਸੀਂ ਇਨਕ਼ਲਾਬ ਹਾਂ ਦੇ ਪੋਸਟਰ ਸਨ। ਅਸੀਂ ਟ੍ਰੇਨ ਤੋਂ ਉੱਤਰ ਕੇ ਇਕ ਤੁਰੇ ਜਾਂਦੇ ਬੰਦੇ ਨੂੰ ਕਾਰਨ ਪੁੱਛਿਆ। ਉਸਨੇ ਕਿਹਾ: ਬੌਰਡਰ ਪਰ ਆਜ ਬਹੁਤ ਸਾਰੀ ਔਰਤੇਂ ਆ ਗਈ ਹੈਂ, ਇਸੀ ਲੀਏ।