ਸਰਗਮ ਤੂਰ

ਮਲੰਗੀ ਵਿਚ ਰੰਗੀ

ਨੁਜ਼ਹਤ ਅੱਬਾਸ - ਕਵੀ, ਲਿਖਾਰੀ ਤੇ ਪੰਜਾਬੀ ਨੂੰ ਸਾਂਭਣ ਵਾਲੇ, ਆਕਸਫੋਰਡ ਤੋਂ
    

ਮਲੰਗੀ ਸੱਤ ਰੰਗੀ 

ਮਲੰਗੀ ਦੇ ਵਿਚ ਹਰ ਕੋਈ ਮੇਰਾ ਸੰਗੀ 

ਰਿਹਾ ਕੋਈ ਨਾ ਓਹਲਾ 

ਮਨ ਚੁੱਪ ਕੀਤਾ 

ਮੁਕਿਆ ਰੌਲਾ 

ਇਹ ਜੱਗ ਸਾਰਾ 

ਸਿਰ ਦੇ ਖੁੱਲ੍ਹੇ ਵਾਲਾਂ ਵਾਂਗੂ 

ਜੰਗਲ ਕਾਲਾ 

ਗੁੰਝਲਾਂ ਵਾਲਾ 

ਇਸ ਦੁਨੀਆਂ ਦੀ ਗੁੱਤ ਮੈਂ ਬਣਾਈ 

ਮਾਰ ਮਾਰ ਕੇ ਸਬਰ ਦੀ ਕੰਘੀ 

ਲਾਲ ਸਾਈਂ ਨਾਲ ਮੰਗੀ 

ਆਈ ਮਲੰਗੀ