ਕੋਹਿਨੂਰ ਹੀਰੇ

ਨਰਿੰਦਰ ਕੌਰ ਬੁਰਜ ਹਮੀਰਾ
    

ਨਗਰ ਕੌਂਸਲ ਮਾਨਸਾ ਦੀਆਂ ਚੋਣਾਂ ਦੌਰਾਨ ਪਹਿਲੀ ਵਾਰੀ ਲੜੀ ਚੋਣ ਵਿੱਚ ਨਵੇਂ ਤਜ਼ਰਬੇ ਰਹੇ।

ਪ੍ਰਚਾਰ ਮੁਹਿੰਮ ਦੌਰਾਨ ਜਿੱਥੇ ਈ ਬਾਕੀ ਧਿਰਾਂ ਦੇ ਘਰਾਂ 'ਚ ਸ਼ੋਰ ਸ਼ਰਾਬਾ, ਲੰਗਰ, ਦਾਰੂ ਪਿਆਲੇ ਚਲਦੇ ਰਹੇ ਤੇ 15-15 ਲੱਖ ਖਰਚ ਵੋਟ ਖਰੀਦੀ ਗਈ। ਓਥੇ ਈ ਮੇਰੇ ਨਾਲ ਦੇ ਸਾਥੀਆਂ ਵੱਲੋਂ ਆਪਣੇ ਵਿਤ ਮੁਤਾਬਕ ਚਾਹ ਪਾਣੀ ਦੇ ਖਰਚੇ ਲਈ ਰਾਸ਼ਨ ਤੇ ਸਿਲੰਡਰ ਦਾ ਆਪਣੇ ਤੌਰ 'ਤੇ ਬੰਦੋਬਸਤ ਕੀਤਾ ਗਿਆ। ਰਿਕਸ਼ਾ ਚਾਲਕ ਮਜ਼ਦੂਰ ਵੱਲੋਂ ਆਵਾਜਾਈ ਦੌਰਾਨ ਫਰੀ ਸੇਵਾਵਾਂ ਦੇ ਨਾਲ ਈ ਫੰਡ ਦੀ ਮਦਦ ਕੀਤੀ ਗਈ। ਬੈਨਰ, ਪੋਸਟਰ,ਕੁਰਸੀਆਂ ਦੇ ਖਰਚੇ ਸਹਿਯੋਗੀਆਂ ਵੱਲੋਂ ਕੀਤੇ ਗਏ।

ਇਲੈਕਸ਼ਨ ਪ੍ਰਚਾਰ ਤੇ ਖੜਮੱਸ ਪੱਟਣ ਦੀ ਬਜਾਏ ਇਨਕਲਾਬੀ ਨਾਟਕ ਟੀਮ ਬੁਲਾ ਕੇ ਨੁੱਕੜ ਰੈਲੀਆਂ ਕੀਤੀਆਂ ਗਈਆਂ। ਸਨੇਹੀ ਪਰਿਵਾਰਾਂ ਵੱਲੋਂ ਆਪਣੇ ਖਰਚੇ 'ਤੇ ਫਰੂਟ ਨਾਲ ਤੋਲਣ ਦੀਆਂ ਰਸਮਾਂ ਤਹਿ ਦਿਲੋਂ ਕੀਤੀਆਂ ਗਈਆਂ। ਡੋਰ ਟੂ ਡੋਰ ਪ੍ਰਚਾਰ ਤੇ ਪੋਲਿੰਗ ਬੂਥ ਵਿੱਚ ਔਰਤਾਂ ਦੀ ਭੂਮਿਕਾ ਅਹਿਮ ਰਹੀ। ਰਾਤ ਨੂੰ ਕੱਢੀ ਗਈ ਜਾਗੋ ਦੌਰਾਨ ਸਾਡੇ ਇਨਕਲਾਬੀ ਸਿਤਾਰੇ ਚਮਕਦੇ ਰਹੇ। ਅੱਜ ਰਿਜ਼ਲਟ ਦੌਰਾਨ ਹੱਕ ਸੱਚ ਲਈ ਡਟੀ ਮਜ਼ਦੂਰ ਜਮਾਤ ਬਿਨਾਂ ਕਿਸੇ ਹੇਰਾਫੇਰੀ ਦੇ ਤੀਸਰੇ ਸਥਾਨ 'ਤੇ ਰਹੀ।

ਸਾਡੀ ਟੀਮ ਤੀਸਰੇ ਨੰਬਰ 'ਤੇ ਰਹਿ ਆਪਣੀ ਵੱਖਰੀ ਹੋਂਦ ਬਣਾਉਣ ਵਿੱਚ ਕਾਮਯਾਬ ਰਹੀ। ਮੈਨੂੰ ਇਹਨਾਂ 104 (ਵੋਟਾਂ) ਕੋਹਿਨੂਰ ਹੀਰਿਆਂ ਤੇ ਸਦਾ ਮਾਣ ਰਹੇਗਾ। ਮੇਰੇ ਇਨਕਲਾਬੀ ਸਾਥੀ ਵਗਦੀਆਂ ਹਨੇਰੀਆਂ ਵਿੱਚ ਵੀ ਚਟਾਨ ਵਾਂਗ ਡਟੇ ਰਹੇ ਤੇ ਆਪਣੇ ਵਜੂਦ ਨੂੰ ਬਚਾਉਣ ਵਿੱਚ ਸਫ਼ਲ ਰਹੇ।

 ਸ਼ਾਲਾ! ਇਹ ਹੀਰੇ ਸਦਾ ਚਮਕਦੇ ਰਹਿਣ।

(photo credits: Nav Rahi)